Yamunanagar, Haryana – 135001 +91 99924 14888
New AC Diwan Hall
Started 01 Jun 2026

New AC Diwan Hall

ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ, ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤਾਂ ਵਲੋਂ ਮੰਗ ਆਈ ਸੀ ਕਿ ਭਾਰੀ ਗਰਮੀ ਵਿਚ ਦੀਵਾਨ ਹਾਲ ਵਿਚ ਬੈਠਣਾ ਮੁਸ਼ਕਲ ਹੁੰਦਾ ਹੈ, ਦੀਵਾਨ ਹਾਲ ਵਿਚ ਵੀ ਏ. ਸੀ. ਲਗਾਉਣ ਦਾ ਉਪਰਾਲਾ ਕੀਤਾ ਜਾਣਾ ਚਾਹੀਦਾ ਹੈ , ਸੰਗਤਾਂ ਦੀ ਮੰਗ ਨੂੰ ਮੁਖ ਰੱਖਦੇ ਹੋਏ ਦੀਵਾਨ ਹਾਲ ਦੀ ਮੁੜ ਉਸਾਰੀ ਦੀ ਸੇਵਾ ਆਰੰਭ ਹੋ ਰਹੀ ਹੈ, ਜਿਸ ਵਿਚ ਦੀਵਾਨ ਹਾਲ ਦੇ ਨਵੀਨੀਕਰਨ ਦੀ ਅਰਦਾਸ ਮਿਤੀ 19-05-2026 ਦਿਨ ਮੰਗਲਵਾਰ ਨੂੰ ਡੇਰਾ ਸੰਤਪੁਰਾ ਯਮੁਨਾਨਗਰ ਵਿਖੇ ਸਵੇਰੇ 09:30 ਵਜੇ ਹੋਵੇਗੀ, ਅਜਿਹੇ ਪ੍ਰੋਗਰਾਮ ਆਪ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਹੀ ਸ਼ੋਭਦੇ ਹਨ, ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੇਂ ਅਨੁਸਾਰ ਡੇਰਾ ਸੰਤਪੁਰਾ, ਯਮੁਨਾਨਗਰ ਵਿੱਖੇ ਹਾਜ਼ਰੀ ਭਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ, ਬੇਨਤੀਕਰਤਾ : ਮਹੰਤ ਕਰਮਜੀਤ ਸਿੰਘ ' ਸੇਵਾਪੰਥੀ ' ਪ੍ਰਧਾਨ ਅਤੇ ਸਮੂਹ ਟਰੱਸਟੀ, ਸੰਤ ਨਿਸ਼ਚਲ ਸਿੰਘ ਸੰਤਪੁਰਾ ਯਮੁਨਾਨਗਰ ਟਰੱਸਟ.

Progress100%
New Bathrooms
Started 01 Jun 2026

New Bathrooms

ਗੁਰੂ ਸਵਾਰੇ ਖ਼ਾਲਸਾ ਜੀਓ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ, ਆਪ ਜੀ ਨੂੰ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਡੇਰਾ ਸੰਤਪੁਰਾ, ਯਮੁਨਾਨਗਰ ਵਿਖੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਦੀ ਭਾਰੀ ਮੰਗ ਨੂੰ ਮੁੱਖ ਰੱਖਦੇ ਹੋਏ, ਸੰਗਤਾਂ ਦੀ ਸਹੂਲਤ ਲਈ ਮਿਤੀ 22-03-2026 ਦਿਨ ਐਤਵਾਰ ਨੂੰ ਦੁਪਹਿਰ 12:30 ਵੱਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਨਵੀਂ ਬਿਲਡਿੰਗ (ਬਾਥਰੂਮ ਅਤੇ ਪਾਣੀ ਦੀ ਟੈਂਕੀ) ਦਾ ਕਾਰਜ ਅਰੰਭਿਆ ਜਾ ਰਿਹਾ ਹੈ, ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੇਂ ਅਨੁਸਾਰ ਡੇਰਾ ਸੰਤਪੁਰਾ, ਯਮੁਨਾਨਗਰ ਵਿੱਖੇ ਹਾਜ਼ਰੀ ਭਰ ਕੇ ਸੇਵਾ ਕਰਨ ਦੀ ਅਸੀਸ ਬਖਸ਼ੋ ਜੀ, ਬੇਨਤੀਕਰਤਾ : ਮਹੰਤ ਕਰਮਜੀਤ ਸਿੰਘ ' ਸੇਵਾਪੰਥੀ ' ਪ੍ਰਧਾਨ ਅਤੇ ਸਮੂਹ ਟਰੱਸਟੀ, ਸੰਤ ਨਿਸ਼ਚਲ ਸਿੰਘ ਸੰਤਪੁਰਾ ਯਮੁਨਾਨਗਰ ਟਰੱਸਟ.

Progress100%
Sant Tarlochan Singh Diagnostic Lab
Started 01 Jun 2026

Sant Tarlochan Singh Diagnostic Lab

Trusted Diagnostics with Care, Compassion & Seva Sant Tarlochan Singh Diagnostic Lab is being established at Dera Santpura Gurudwara, Yamuna Nagar with a vision to provide reliable, affordable, and accessible diagnostic services to the community. Inspired by the values of seva, honesty, and compassion, the lab aims to support people with accurate testing, timely reports, and a caring environment.

Progress68%
New Underground Nishan Sahib
Started 01 Jun 2026

New Underground Nishan Sahib

Underground Nishan Sahib : ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ, ਗੁਰੂ ਪਿਆਰੀ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਡੇਰਾ ਸੰਤਪੁਰਾ ਯਮੁਨਾਨਗਰ ਵਿਖੇ ਹਾਈਡ੍ਰੌਲਿਕ ਬੋਰਿੰਗ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ ਜੀ

Progress0%
Sant Jai Dayal Singh Physiotherapy and Rehabilitation Centre
Started 09 Jun 2026

Sant Jai Dayal Singh Physiotherapy and Rehabilitation Centre

Sant Jai Dayal Singh Physiotherapy and Rehabilitation Centre

Progress96%